ਜਿਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਸ਼ਾਂਤ ਰਸ ਪਰਧਾਨ ਹੈ, ਉਥੇ ਸ੍ਰੀ ਦਸਮ ਗ੍ਰੰਥ ਸਾਹਿਬ ਅੰਦਰ ਬੀਰ ਰਸ ਪਰਧਾਨ ਹੈ।ਖਾਲਸਾ ਪੰਥ ਜਦ ਇਹ ਆਖਦਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਿੱਖ ਨੂੰ ਸੰਤ ਬਣਾਉਦੀ ਹੈ ਅਤੇ ਸ੍ਰੀ ਦਸਮ ਗ੍ਰੰਥ ਸਾਹਿਬ ਦੀ ਬਾਣੀ ਸਿੱਖ ਨੂੰ ਸਿਪਾਹੀ ਬਣਾਉਦੀ ਹੈ ਤਾਂ ਦਸਮ ਗ੍ਰੰਥ ਵਿਰੋਧੀ ਇਕ ਦਮ ਤਰਕ ਪੇਸ਼ ਕਰਦੇ ਹਨ ਕਿ ਗੁਰੂ ਹਰਿਗੋਬਿੰਦ ਸਾਹਿਬ ਜੀ ਵੇਲੇ ਤਾਂ ਦਸਮ ਗ੍ਰੰਥ ਸਾਹਿਬ ਹੈ ਹੀ ਨਹੀਂ ਸੀ, ਫਿਰ ਉਸ ਸਮੇਂ ਸਿੱਖ ਸਿਪਾਹੀ ਕਿਵੇਂ ਬਣ ਗਏ? ਉਸ ਸਮੇਂ ਬੀਰ ਰਸ ਕਿਥੋਂ ਆਇਆ ਸੀ? ਉਸ ਵੇਲੇ ਵੀ ਸਿੱਖਾਂ ਨੇ ਯੁੱਧ ਕੀਤੇ ਅਤੇ ਜਿੱਤੇ ਸਨ, ਪਰ ਕੋਈ ਦਸਮ ਗ੍ਰੰਥ ਸਾਹਿਬ ਉਨ੍ਹਾਂ ਕੋਲ ਨਹੀਂ ਸੀ, ਹੁਣ ਵੀ ਇਸ ਦੀ ਕੋਈ ਲੋੜ ਨਹੀਂ ਹੈ।ਇਨ੍ਹਾਂ ਦੀ ਇਸ ਤਰਕ ਤੇ ਅਸੀਂ ਦਾਅਵੇ ਨਾਲ ਆਖ ਸਕਦੇ ਹਾਂ ਕਿ ਇੰਨ੍ਹਾਂ ਨੂੰ ਗੁਰ-ਇਤਿਹਾਸ ਸਬੰਧੀ ਕੋਈ ਜਾਣਕਾਰੀ ਨਹੀਂ ਹੈ।
ਕਾਸ਼! ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੋਂ ਬਾਅਦ ਆਈ ਤਬਦੀਲੀ ਨੂੰ ਇਹ ਸ਼ੰਕਾਵਾਦੀ ਸਿੱਖ ਸਮਝਣ ਦੇ ਕਾਬਲ ਹੁੰਦੇ।ਸਿੱਖ ਪੰਥ ਵਿਚ ਆਏ ਇਸ ਕੂਹਣੀ ਮੋੜ ਨੇ ਹੀ ਤਾਂ ਸਿੱਖਇਜ਼ਮ ਨੂੰ ਬਾਕੀ ਧਰਮਾਂ ਨਾਲੋਂ ਵਿਲੱਖਣਤਾ ਬਖਸ਼ੀ ਹੈ।ਇਕ ਗੱਲ੍ਹ ਤੇ ਥੱਪੜ ਖਾਕੇ ਦੂਸਰੀ ਅੱਗੇ ਕਰਨੀ ਕਿਸੇ ਹੋਰ ਧਰਮ ਦੀ ਪਿਰਤ ਹੋਵੇਗੀ, ਸਿੱਖ ਧਰਮ ਦੀ ਬਿਲਕੁਲ ਨਹੀਂ।ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਵਤੀਰਾ ਦੇਖ ਕੇ ਉਦੋਂ ਦੀ ਆਮ ਸਿੱਖੀ ਸੇਵਕੀ ਕਿਸ ਤਰ੍ਹਾਂ ਦੀ ਹੈਰਾਨੀ ਪ੍ਰਗਟ ਕਰਦੀ ਹੈ, ਇਸਦਾ ਜ਼ਿਕਰ ਵਾਰ ਛੱਬੀਵੀਂ, ਪਉੜੀ ਚੌਵੀ ਵਿਚ ਭਾਈ ਗੁਰਦਾਸ ਜੀ ਇਸ ਤਰ੍ਹਾਂ ਕਰਦੇ ਹਨ:-
ਧਰਮਸਾਲ ਕਰਿ ਬਹੀਦਾ ਇਕਤ ਥਾਉਂ ਨ ਟਿਕੈ ਟਿਕਾਇਆ।
ਪਾਤਿਸਾਹ ਘਰਿ ਆਂਵਦੇ ਗੜਿ ਚੜ੍ਹਿਆ ਪਾਤਿਸ਼ਾਹ ਚੜਾਇਆ।
ਉਮਤਿ ਮਹਿਲ ਨ ਪਾਵਦੀ ਨਠਾ ਫਿਰੈ ਨ ਡਰੈ ਡਰਾਇਆ।
ਮੰਜੀ ਬਹਿ ਸੰਤੋਖਦਾ ਕੁੱਤੇ ਰੱਖਿ ਸ਼ਿਕਾਰੁ ਖਿਲਾਇਆ।
ਬਾਣੀ ਕਰਿ ਸੁਣਿ ਗਾਂਵਦਾ ਕਥੈ ਨ ਸੁਣੈ ਨ ਗਾਵਿ ਸੁਣਾਇਆ।
ਸੇਵਕ ਪਾਸ ਨ ਰਖੀਅਨਿ ਦੋਖੀ ਦੁਸਟ ਆਗੂ ਮੁਹਿ ਲਾਇਆ।
ਸਚੁ ਨ ਲੁਕੈ ਲੁਕਾਇਆ ਚਰਣ ਕਵਲ ਸਿਖ ਭਵਰ ਲੁਭਾਇਆ।
ਅਜਰੁ ਜਰੇ ਨ ਆਪੁ ਜਣਾਇਆ।
ਭਾਵ ਪਹਿਲਾਂ ਸਾਰੇ ਗੁਰੂ ਸਾਹਿਬਾਨ ਦਾ ਨੇਮ ਹੁੰਦਾ ਸੀ ਕਿ ਧਰਮਸਾਲ ਵਿਚ ਟਿਕ ਕੇ ਬੈਠਦੇ ਸਨ, ਇਹ ਗੁਰੂ ਹਰਿਗੋਬਿੰਦ ਇਕ ਥਾਵੇਂ ਟਿਕਾਯਾ ਨਹੀਂ ਟਿਕਦਾ।ਪਹਿਲਾਂ ਗੁਰੂ ਸਾਹਿਬਾਂ ਦੇ ਘਰ ਪਾਤਸ਼ਾਹ ਆਉਂਦੇ ਸਨ, ਪਰ ਇਹ ਪਾਤਸ਼ਾਹ ਦਾ ਚੜ੍ਹਾਇਆ ਕਿਲੇ ਚੜ੍ਹਿਆ, ਭਾਵ ਬੰਦੀ ਵਿਚ ਪਿਆ।ਅੱਗੇ ਸਿੱਖੀ ਮਹਿਲ ਪ੍ਰਾਪਤ ਕਰਦੀ ਸੀ, ਪਰ ਹੁਣ ਮਹਿਲ ਨਹੀਂ ਪਾਉਂਦੀ ਕਿਉਂਕਿ ਇਹ ਨੱਠਾ ਫਿਰਦਾ ਹੈ, ਤੇ ਕਿਸੇ ਦਾ ਡਰਾਇਆ ਡਰਦਾ ਨਹੀਂ।ਅਗਲੇ ਸਤਿਗੁਰ ਜੀ ਮੰਜੀ ਬੈਠ ਕੇ ਜਗਤ ਨੂੰ ਤਸੱਲੀ ਦਾਨ ਦੇਂਦੇ ਸਨ, ਇਸਨੇ ਕੁੱਤੇ ਰੱਖੇ ਹਨ ਤੇ ਸ਼ਿਕਾਰ ਖੇਡ੍ਹਦਾ ਹੈ।ਅਗਲੇ ਸਤਿਗੁਰ ਜੀ ਬਾਣੀ ਰਚਦੇ, ਗਾਉਂਦੇ ਤੇ ਸੁਣਦੇ ਸਨ, ਇਹ ਬਾਣੀ ਨਾਂ ਕਥਦਾ ਹੈ, ਨਾਂ ਸੁਣਦਾ ਹੈ, ਨਾਂ ਗਾਉਂਦਾ ਹੈ।ਅਗਲੇ ਸੇਵਕਾਂ ਨੂੰ ਪਾਸ ਰੱਖਦੇ ਸਨ, ਇਹ ਦੋਖੀਆਂ ਦੁਸ਼ਟਾਂ (ਭਾਈ ਬਿਧੀ ਚੰਦ ਆਦਿ) ਨੂੰ ਮਾਣ ਬਖਸ਼ਦੇ ਹਨ।ਪਰ ਇਸ ਤਬਦੀਲੀ ਨਾਲ ਸੱਚ ਲੁਕਾਇਆ ਨਹੀਂ ਲੁਕਦਾ, ਸਿੱਖ ਭੰਵਰੇ ਵਾਂਗੂੰ ਗੁਰੂ ਚਰਨ ਕੰਵਲਾਂ ਤੇ ਲੁਭਿਤ ਹਨ ਕਿਉਂਕਿ ਉਹ ਜਾਣਦੇ ਹਨ ਕਿ ਗੁਰੂ ਅਜਰ ਨੂੰ ਜਰ ਰਿਹਾ ਹੈ ਤੇ ਆਪਾ ਨਹੀਂ ਜਣਾਉਂਦਾ ਅਥਵਾ ਪੱਕੇ ਸਿੱਖ ਅਜਰ ਨੂੰ ਜਰਦੇ ਹਨ ਤੇ ਵਿਰਥਾ ਨੁਕਤਾਚੀਨੀਆਂ ਕਰਕੇ ਆਪਾ ਨਹੀਂ ਜਣਾਉਂਦੇ।ਭਾਈ ਗੁਰਦਾਸ ਜੀ ਇਸ ਪਉੜੀ ਵਿਚ ਲੋਕਾਂ ਦੇ ਇਤਰਾਜ਼ ਦੱਸਕੇ ਅਗਲੀ ਪਉੜੀ ਵਿਚ (ਦੱਸਦੇ ਹਨ) ਕਿ ਇਸਦਾ ਭਾਵ ਇਹ ਹੈ ਕਿ ਸੰਗਤ ਪੰਜਾਂ ਸਤਿਗੁਰਾਂ ਨੇ ਰਚ ਦਿੱਤੀ ਹੈ।ਪਰ ਜਦ ਦੁਸ਼ਟਾਂ ਨੇ ਸੰਗਤ ਦੇ ਆਗੂ ਸ੍ਰੀ ਗੁਰੂ ਅਰਜਨ ਦੇਵ ਪਰ ਅਤੀ ਅੱਤਯਾਚਾਰ ਕਰ ਦਿੱਤਾ ਤਦ ਸੰਗਤ ਕਿਕੂੰ ਬਚ ਸਕਦੀ ਹੈ।ਜਿਵੇਂ ਸਤਿਗੁਰ ਤਾਂ ਪੂਰਨ ਹੋਣ ਕਰਕੇ ਤਸੀਹੇ ਝੱਲ ਕੇ ਜਾਨ ਪੁਰ ਖੇਲ੍ਹ ਗਏ, ਸਾਰੀ ਸੰਗਤ ਐਸੀ ਨਿਪੁੰਨ ਨਹੀਂ ਹੋ ਸਕਦੀ।ਇਸ ਲਈ ਸੰਗਤ ਰੂਪੀ ਖੇਤੀ ਦੁਆਲੇ ਵਾੜ ਚਾਹੀਏ।ਵਾੜ ਸੰਗਤ ਦੀ ਰਾਖੀ ਲਈ ਬੀਰ ਰਸ ਦੀ ਹੋ ਸਕਦੀ ਹੈ, ਇਸ ਲਈ ਸਤਿਗੁਰ ਹਰਿਗੋਬਿੰਦ ਜੀ ਨੇ ਬੀਰ ਰਸੀ ਠਾਟ ਕੀਤਾ ਹੈ, ਇਹ ਖੇਤੀ ਲਈ ਰਾਖੀ ਦੀ ਵਾੜ ਹੈ।
ਪਿਛਲੀ ਪਉੜੀ ਵਿਚ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਬੀਰ ਰਸੀ ਠਾਠ ਪਰ ਲੋਕਾਂ ਦੇ ਕੀਤੇ ਇਤਰਾਜ਼ ਦਿੱਤੇ ਸਨ।ਹੁਣ ਇਸ ੨੫ਵੀਂ ਤੇ ੨੬ਵੀਂ ਪਉੜੀ ਵਿਚ ਦੱਸਿਆ ਹੈ ਕਿ ਇਹ ਵਾੜ ਬਨਾਉਣ ਵਾਂਗੂੰ ਰੱਖਿਆ ਨਮਿੱਤ ਉਪਕਾਰ ਦਾ ਕਾਰਜ ਕੀਤਾ ਹੈ।ਸਤਿਗੁਰ ਜੇ ਕੋਈ ਸਾਂਗ ਵਰਤਾਏ ਤਾਂ ਸਿਦਕ ਕਾਇਮ ਰਹੇ, ਇਹ ਕਠਨ ਕੰਮ ਪ੍ਰੇਮਾ ਭਗਤੀ ਨਾਲ ਹੁੰਦਾ ਹੈ।ਇਸੇ ਕਰਕੇ ਮੁਰਦੇ ਵਾਂਗ ਮੁਰੀਦ ਹੋਕੇ ਗੁਰੂ ਦੇ ਭਰੋਸੇ ਦੀ ਗੋਰ ਵਿਚ ਸਮਾਉ।
ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੋਂ ਬਾਅਦ ਆਈ ਤਬਦੀਲੀ ਨੂੰ ਅੰਤਿਮ ਛੋਹ ਦਸਮੇਸ਼ ਪਿਤਾ ਜੀ ਨੇ ਬੀਰ ਰਸੀ ਸਾਹਿਤ ਲਿਖ ਕੇ ਅਤੇ ਜਰਵਾਣਿਆਂ ਵਿਰੁੱਧ ਮੈਦਾਨੇ ਜੰਗ ਵਿਚ ਜੂਝ ਕੇ ਦਿੱਤੀ।ਮਹਾਨ ਕੋਸ਼ ਵਿਚ ਇਸਦਾ ਹਵਾਲਾ ਇਹ ਭੀ ਮਿਲਦਾ ਹੈ:_ "ਦੱਖਣ ਨੂੰ ਜਾਂਦੇ ਹੋਏ ਕਲਗੀਧਰ ਪਾਤਸ਼ਾਹ ਸੰਮਤ ੧੭੬੪ ਨੂੰ ਦਾਦੂ ਦ੍ਵਾਰੇ ਪਧਾਰੇ ਹਨ।ਦਸਮੇਸ਼ ਜੀ ਨੇ ਉਥੋਂ ਦੇ ਮਹੰਤ ਜੈਤਰਾਮ ਨੂੰ ਦਾਦੂ ਜੀ ਦਾ ਕੋਈ ਵਚਨ ਸੁਨਾਉਣ ਲਈ ਕਿਹਾ ਤਾਂ ਉਸ ਨੇ ਇਹ ਸ਼ਲੋਕ ਪੜ੍ਹਿਆ:-
ਦਾਦੂ ਦਾਵਾ ਦੂਰਿ ਕਰਿ ਕਲਿ ਕਾ ਕੀਜੈ ਭਾਇ।ਜੇ ਕੋ ਮਾਰੇ ਈਂਟ ਢਿਮ ਲੀਜੈ ਗਲੇ ਚੜ੍ਹਾਇ।
ਕਲਗੀਧਰ ਜੀ ਨੇ ਫੁਰਮਾਇਆ ਕਿ ਮਹੰਤ ਜੀ ਹੁਣ ਇਸਨੂੰ ਇਸ ਤਰ੍ਹਾਂ ਪੜ੍ਹੋ:-
ਦਾਦੂ ਦਾਵਾ ਰੱਖ ਕੇ ਕਲਿ ਕਾ ਕੀਜੈ ਭਾਇ।ਜੇ ਕੋ ਮਾਰੇ ਈਂਟ ਢਿਮ ਪਾਥਰ ਹਨੇ ਰਿਸਾਇ।
ਹਕੀਕਤ ਇਹ ਹੈ ਕਿ ਗੁਰੂ ਅਰਜਨ ਦੇਵ ਜੀ ਨੇ ਆਪਣੀ ਦੇਖ ਰੇਖ ਵਿਚ ਹੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਘੋੜ ਸਵਾਰੀ ਤੇ ਸ਼ਸਤਰ ਵਿੱਦਿਆ ਦੀ ਸਿਖਲਾਈ ਸ਼ੁਰੂ ਕਰਵਾ ਦਿਤੀ ਸੀ, ਕਿਉਂਕਿ ਉਹ ਆਉਣ ਵਾਲੇ ਸਮੇ ਤੋਂ ਜਾਣੂ ਸਨ।ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੋਂ ਬਾਅਦ ਗੁਰੂ ਹਰਗੋਬਿੰਦ ਜੀ ਨੇ ਸਿੱਖਾਂ ਨੂੰ ਵਧੀਆ ਘੋੜੇ ਤੇ ਵਧੀਆ ਸ਼ਸਤਰ ਰੱਖਣ ਲਈ ਹੁਕਮ ਕੀਤਾ ਅਤੇ ਇਕ ਸੰਤ-ਸਿਪਾਹੀਆਂ ਦੀ ਜਥੇਬੰਦੀ ਕਾਇਮ ਕੀਤੀ।ਸ਼ਸਤਰਾਂ ਦੇ ਅਭਿਆਸ ਲਈ ਸ਼ਿਕਾਰ ਖੇਡਣਾ, ਸਰੀਰਕ ਬਲ ਵਾਸਤੇ ਕੁਸ਼ਤੀਆਂ ਕਰਨ ਲਈ ਅਖਾੜੇ ਤਿਆਰ ਕਰਨੇ ਆਦਿ ਹੋਰ ਕਈ ਇੰਤਜ਼ਾਮ ਕੀਤੇ।ਇਸ ਸਭ ਕੁਝ ਦੇ ਨਾਲ ਨਾਲ ਗੁਰਬਾਣੀ ਦਾ ਪਾਠ ਤੇ ਕਥਾ ਦਾ ਪ੍ਰਵਾਹ ਵੀ ਭਾਈ ਗੁਰਦਾਸ ਜੀ ਰਾਹੀਂ ਚੱਲਦਾ ਸੀ।ਲੇਕਿਨ ਇਸ ਸਭ ਕੁੱਝ ਦੇ ਹੁੰਦਿਆਂ ਗੁਰੂ ਸਾਹਿਬ ਜੀ ਨੇ ਉਸ ਵੇਲੇ ਸਿੱਖ ਜਥੇਬੰਦੀ ਦੀ ਮਜਬੂਤੀ ਲਈ ਜੋ ਇਕ ਹੋਰ ਅਹਿਮ ਫੈਸਲਾ ਕੀਤਾ ਉਹ ਇਹ ਸੀ ਕਿ ਆਪਣੇ ਸਿੱਖਾਂ ਨੂੰ ਬੀਰ-ਰਸੀ ਕਾਵਿ (ਵਾਰਾਂ) ਰਾਹੀਂ ਬੀਰਤਾ ਵਿਚ ਪ੍ਰਚੰਡ ਕੀਤਾ ਜਾਵੇ।ਇਹੀ ਕਾਰਨ ਹੈ ਕਿ ਢਾਡੀ ਵਾਰਾਂ ਸ੍ਰੀ ਅਕਾਲ ਤਖਤ ਸਾਹਿਬ ਤੇ ਗਾਉਣ ਦੀ ਪ੍ਰਥਾ ਪਹਿਲੀ ਵਾਰ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੁਆਰਾ ਸਿੱਖ ਧਰਮ ਵਿਚ ਪ੍ਰਵੇਸ਼ ਹੋਈ।ਜੋ ਅੱਜ ਤੱਕ ਜਾਰੀ ਹੈ ਅਤੇ ਸਦਾ ਰਹੇਗੀ।ਗੁਰੂ ਹਰਿਗੋਬਿੰਦ ਸਾਹਿਬ ਜੀ ਤਾਂ ਇਹ ਨਿਰਣਾਇਕ ਫੈਸਲਾ ਕਰਦੇ ਹਨ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹੁੰਦਿਆਂ ਬੀਰ-ਰਸ ਕਾਵਿ ਦੀ ਵੀ ਜਰੂਰਤ ਹੈ ਅਤੇ ਉਹਨਾਂ ਨੇ ਇਸ ਨੂੰ ਵਰਤਿਆ ਵੀ।ਉਸ ਸਮੇ ਸਿੱਖਾਂ ਨੇ ਬਹਾਦਰੀ ਦੇ ਜੋ ਕਾਰਨਾਮੇ ਦਿਖਾਏ ਉਹ ਕਿਸੇ ਤੋਂ ਲੁਕੇ ਛਿਪੇ ਨਹੀਂ ਹਨ।ਪਰ ਦਸਮ ਗ੍ਰੰਥ ਵਿਰੋਧੀ ਲੱਗਦਾ ਹੈ ਕਿ ਗੁਰੂ ਸਹਿਬਾਨ ਤੋਂ ਜ਼ਿਆਦਾ ਸਿਆਣੇ ਹੋ ਗਏ ਹਨ, ਇਸੇ ਕਰਕੇ ਹੀ ਦੁਹਾਈ ਪਾਉਦੇ ਹਨ ਕਿ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਬਗੈਰ ਨਾ ਕੁੱਝ ਹੋਰ ਪੜ੍ਹਨਾ ਹੈ ਤੇ ਨਾ ਹੀ ਕੁੱਝ ਸੁਣਨਾ ਹੈ।
ਵਾਰਾਂ ਸਦਾ ਲੋਕ ਨਾਇਕਾਂ ਦੀਆਂ ਹੀ ਗਾਈਆਂ ਜਾਂਦੀਆਂ ਹਨ ਅਤੇ ਗੁਰੂ ਘਰ ਵਿਚ ਯੋਧਿਆਂ ਦੀਆਂ ਵਾਰਾਂ ਗਾਉਣ ਦੀ ਹੀ ਪ੍ਰੰਪਰਾ ਰਹੀ ਹੈ।ਅਸੀਂ ਦੇਖ ਸਕਦੇ ਹਾਂ, ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਆਈਆਂ ਵਾਰਾਂ ਨੂੰ ਕਿਸ ਤਰਜ਼ (ਧੁਨੀ) ਤੇ ਗਾਇਆ ਜਾਵੇ, ਉਹ ਸਾਰੇ ਸੰਕੇਤ ਵੀ ਗੁਰੂ ਅਰਜਨ ਦੇਵ ਜੀ ਨੇ ਯੋਧਿਆਂ ਦੀਆਂ ਵਾਰਾਂ ਨਾਲ ਹੀ ਸਬੰਧਿਤ ਕੀਤੇ ਹਨ।ਜਿਵੇਂ ਕਿ ਆਸਾ ਦੀ ਵਾਰ ਉਪਰ ਹਿਦਾਇਤ ਹੈ ਕਿ 'ਟੁੰਡੇ ਅਸਰਾਜੇ ਕੀ ਧੁਨੀ ਪਰ ਗਾਵਣਾ'। ਅਸਰਾਜ ਆਪਣੇ ਸਮੇਂ ਦਾ ਇਕ ਮਹਾਨ ਸੂਰਬੀਰ ਤੇ ਨੇਕ ਰਾਜਾ ਸੀ।ਸੂਰਬੀਰਾਂ ਦੀਆਂ ਕਥਾ ਕਹਾਣੀਆਂ ਨੂੰ ਬੀਰ-ਰਸੀ ਕਾਵਿ (ਵਾਰਾਂ) ਵਿਚ ਪੇਸ਼ ਕਰਨ ਨਾਲ ਲੋਕ ਮਨ ਤੇ ਕਿਸ ਕਿਸ ਤਰ੍ਹਾਂ ਦਾ ਅਸਰ ਪੈ ਸਕਦਾ ਹੈ ਅਤੇ ਕੈਸੇ ਕੈਸੇ ਜੇਤੂ ਨਤੀਜੇ ਨਿਕਲ ਸਕਦੇ ਹਨ, ਇਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਤੋਂ ਵੱਧ ਹੋਰ ਕੌਣ ਜਾਣ ਸਕਦਾ ਸੀ? ਵਾਰ ਦਾ ਮੁੱਖ ਉਦੇਸ਼ ਅਤੇ ਅੰਤ੍ਰੀਵ ਭਾਵ ਹਮੇਸ਼ਾਂ ਹੀ ਨੇਕੀ ਦੀ ਬਦੀ ਉਪਰ ਫਤਿਹ ਦਾ ਐਲਾਨ ਹੁੰਦਾ ਹੈ, ਜਿਸ ਦਾ ਪ੍ਰਤੱਖ ਦਰਸ਼ਨ ਦਸਮ ਗ੍ਰੰਥ ਸਾਹਿਬ ਵਿਚ ਲਿਖੇ ਹਰ ਯੁੱਧ ਵਰਨਣ ਵਿਚੋਂ ਸਹਿਜੇ ਹੀ ਹੋ ਅਉਦਾ ਹੈ।ਸੋ ਜਿਸ ਆਸ਼ੇ ਨੂੰ ਮੁੱਖ ਰੱਖ ਕੇ ਬੀਰ-ਰਸੀ ਕਾਵਿ (ਵਾਰਾਂ) ਨੂੰ ਛੇਵੇਂ ਪਾਤਸ਼ਾਹ ਜੀ ਨੇ ਸਿੱਖ ਧਰਮ ਦਾ ਅਨਿੱਖੜਵਾਂ ਅੰਗ ਬਣਾਇਆ ਸੀ, ਠੀਕ ਉਸੇ ਹੀ ਆਸ਼ੇ ਨੂੰ ਮੁੱਖ ਰੱਖ ਕੇ ਦਸਵੇਂ ਪਾਤਸ਼ਾਹ ਜੀ ਨੇ ਬੀਰ-ਰਸ ਪਰਧਾਨ ਕਾਵਿ ਦੀ ਰਚਨਾਂ ਕਰਕੇ ਉਸਨੂੰ ਆਪਣੇ ਪਿਆਰੇ ਖਾਲਸਾ ਦੀ ਝੋਲੀ 'ਸ੍ਰੀ ਦਸਮ ਗ੍ਰੰਥ ਸਾਹਿਬ' ਰਾਹੀਂ ਪਾਇਆ ਹੈ।ਇਹ ਇਸ ਲਈ ਵੀ ਜਰੂਰੀ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਜਾਣਦੇ ਸਨ ਕਿ ਹੁਣ ਸਖਸ਼ੀ ਗੁਰਤਾ ਸਦਾ ਵਾਸਤੇ ਖਤਮ ਕਰਕੇ ਇਸ ਨੂੰ ਜੁਗੋ ਜੁਗ ਅਟੱਲ ਸ਼ਬਦ 'ਗੁਰੂ' ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਤਬਦੀਲ ਕਰਨ ਦਾ ਸਮਾਂ ਆ ਗਿਆ ਹੈ।ਅੱਜ ਭਾਵੇਂ ਸਰੀਰਕ ਤੌਰ ਤੇ ਗੁਰੂ ਸਾਹਿਬ ਸਾਡੇ ਵਿਚ ਮੌਜੂਦ ਨਹੀਂ ਹਨ, ਲੇਕਿਨ ਉਨ੍ਹਾਂ ਦੀਆਂ ਰਚਨਾਵਾਂ ਰਹਿੰਦੀ ਦੁਨੀਆਂ ਤੱਕ ਖਾਲਸਾ ਪੰਥ ਨੂੰ ਸੇਧ ਅਤੇ ਹੌਸਲਾ ਦਿੰਦੀਆਂ ਰਹਿਣਗੀਆਂ।